
ਬਿਰਹਾ, ਆਤਮਿਕ ਸਫ਼ਰ, ਨਿਸ਼ਚਾ ਅਤੇ ਮਿਲਾਪ
(ਸਲੋਕ ਸੇਖ ਫਰੀਦ ਕੇ – ਮੁੱਖ ਤੱਤ,ਆਖਰੀ ਭਾਗ)
ਮੇਰੀ ਸਮਝ ਮੁਤਾਬਿਕ ਬਿਰਹਾ ਆਤਮਿਕ ਜੀਵਨ ਦੇ ਸਿਖ਼ਰਲੇ ਸਟੇਸ਼ਨ ਤੋਂ ਕੁੱਝ ਕੁ ਸਟੇਸ਼ਨ ਪਹਿਲਾਂ ਦਾ ਸਟੇਸ਼ਨ ਹੈ। ਕਿਉਂਕਿ ਜਦੋਂ ਇਨਸਾਨ ਦੀ ਉਸ ਸਿਰਜਣਹਾਰ ਨਾਲ ਜੁੜਨ ਦੀ ਤਾਂਘ, ਇੱਕ ਨਿਰੰਤਰ ਦੁੱਖ ਵਿੱਚ ਬਦਲ ਜਾਵੇ ਤਾਂ ਆਖਰੀ ਪੜਾਅ ਵੀ ਜ਼ਿਆਦਾ ਦੇਰ ਦੂਰ ਨਹੀਂ ਰਹਿ ਸਕਦਾ। ਪਰ ਮਨ ਵਿੱਚ ਅਕਾਲ ਪੁਰਖ ਪ੍ਰਤੀ ਬਿਰਹਾ ਪੈਦਾ ਹੋਵੇ, ਇਹ ਗੱਲ ਛੋਟੀ ਨਹੀਂ। ਆਮ ਇਨਸਾਨ ਲਈ ਦੁਨਿਆਵੀ ਰਿਸ਼ਤਿਆਂ ਵਿੱਚ ਬਿਰਹਾ ਤਾਂ ਆਮ ਜਿਹੀ ਗੱਲ ਹੈ ਪਰ ਉਸ ਮਾਲਕ ਲਈ ਬਿਰਹਾ, ਇੱਕ ਵਿਰਲੀ ਘਟਨਾ ਹੈ। ਦੇਖਿਆ ਜਾਵੇ ਤਾਂ ਬਿਰਹਾ ਆਤਮਿਕ ਸਫ਼ਰ ਦੌਰਾਨ ਪ੍ਰਾਪਤ ਹੋਈ ਬਖ਼ਸ਼ਿਸ਼ ਤੋਂ ਘੱਟ ਨਹੀਂ।

ਔਗੁਣ ਅਤੇ ਦੁੱਖ (ਸਲੋਕ ਸੇਖ ਫਰੀਦ ਕੇ – ਮੁੱਖ ਤੱਤ, ਭਾਗ -2)
ਗੁਰਮਤਿ ਅਨੁਸਾਰ ਇਨਸਾਨ ਦੇ ਔਗੁਣਾਂ ਅਤੇ ਉਸਦੇ ਦੁੱਖਾਂ ਦਾ ਗੂੜ੍ਹਾ ਰਿਸ਼ਤਾ ਹੈ। ਔਗੁਣ ਨਾ ਸਿਰਫ਼ ਸਾਡੇ ਮਾਨਸਿਕ ਦੁੱਖਾਂ ਦਾ ਕਾਰਨ ਨੇ ਸਗੋਂ ਔਗੁਣ ਹੀ ਸਾਡੇ ਸਚਿਆਰ ਹੋਣ ’ਚ ਸਭ ਤੋਂ ਵੱਡੀ ਰੁਕਾਵਟ ਹਨ। ਪਰ ਉਸ ਮਾਲਕ ਦੇ ਰੰਗ ਦੇਖੋ, ਇਨਸਾਨ ਦਾ ਐਨਾ ਵੱਡਾ ਦੁਸ਼ਮਣ ਉਸਦੇ ਅੰਦਰ ਹੀ ਹੁੰਦਾ ਹੈ ਪਰ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦਾ। ਜੇ ਮੰਨਿਆਂ ਵੀ ਤਾਂ ਕਦੇ ਇਹ ਨਹੀਂ ਮੰਨਦਾ ਕਿ ਉਸਦੇ ਔਗੁਣ ਕਿੰਨੇ ਜ਼ਿਆਦਾ ਅਤੇ ਕਿੰਨੇ ਵੱਡੇ ਹਨ।

ਜਵਾਨੀ, ਬੁਢਾਪਾ, ਮੌਤ ਅਤੇ ਰੱਬੀ ਗੁਣ (ਸਲੋਕ ਸੇਖ ਫਰੀਦ ਕੇ – ਮੁੱਖ ਤੱਤ, ਭਾਗ -1)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫ਼ਰੀਦ ਜੀ ਦੀ ਬਾਣੀ ਚਾਰ ਥਾਵਾਂ ਉੱਪਰ ਹੇਠ ਲਿਖੇ ਅਨੁਸਾਰ ਦਰਜ ਹੈ। ਪੰਨਾ-488 ਉੱਪਰ ਰਾਗ ਆਸਾ ਵਿੱਚ 2 ਸ਼ਬਦ, ਪੰਨਾ-794 ਉੱਪਰ 2 ਸ਼ਬਦ ਅਤੇ ਪੰਨਾ -957-966 ਵਿੱਚ ਦਰਜ ਰਾਮਕਲੀ ਕੀ ਵਾਰ ਵਿਚਲੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ਦੇ ਨਾਲ ਸ਼ੇਖ ਫ਼ਰੀਦ ਜੀ ਦੀ ਬਾਣੀ ਵੀ ਦਰਜ ਹੈ। ਪਰ ਸਭ ਤੋਂ ਵੱਧ ਜੋ ਸ਼ੇਖ ਫ਼ਰੀਦ ਜੀ ਦੀ ਬਾਣੀ ਪੜ੍ਹੀ ਜਾਂਦੀ ਹੈ ਉਹ ਹੈ ਸਲੋਕ ਸੇਖ ਫਰੀਦ ਕੇ, ਜੋ ਕਿ ਪੰਨਾ-1377 ਤੋਂ 1385 ਵਿਚਕਾਰ ਦਰਜ ਹੈ। ਇਸ ਵਿੱਚ ਕੁੱਲ 130 ਸਲੋਕ ਹਨ।

ਜਪੁ ਬਾਣੀ ਵਿਚੋਂ ਜੋ ਮੈਂ ਸਮਝਿਆ – ਪੌੜੀ ਵਾਰ ਵਿਆਖਿਆ
38 ਪੌੜੀਆਂ ਅਤੇ 2 ਸਲੋਕਾਂ ਦੀ ਇਸ ਬਾਕਮਾਲ ਬਾਣੀ ਦੀਆਂ ਅੱਜ ਤੱਕ 200 ਤੋਂ ਵੱਧ ਵਿਆਖਿਆਵਾਂ ਹੋਈਆਂ ਹਨ ਪਰ ਡਾ ਕਰਮਿੰਦਰ ਸਿੰਘ ਜੀ ਵਲੋਂ ਕੀਤੀ ਵਿਆਖਿਆ ਸ਼ਾਇਦ ਪਹਿਲੀ ਐਸੀ ਵਿਆਖਿਆ ਹੈ ਜੋ ਸੰਧਰਭ ਦਾ ਉਹ ਧਾਗਾ ਫੜ ਕੇ ਕੀਤੀ ਗਈ ਹੈ ਜਿਸ ਨਾਲ ਪਾਤਸ਼ਾਹ ਨੇ ਪੂਰੀ ਬਾਣੀ ਨੂੰ ਪਿਰੋਇਆ ਹੋਇਆ ਹੈ। ਨਾ ਸਿਰਫ ਹਰ ਪੌੜੀ ਦੇ ਅਰਥ ਅਗਲੀ ਅਤੇ ਪਿਛਲੀ ਪੌੜੀ ਦੇ ਅਰਥਾਂ ਨਾਲ, ਬਲਕਿ ਹਰ ਪੰਕਤੀ ਦੇ ਅਰਥ ਵੀ ਇਕ ਦੂਸਰੀ ਪੰਕਤੀ ਨਾਲ ਜੁੜੇ ਹੋਏ ਮਿਲਦੇ ਹਨ।

ਬਾਬੇ ਨਾਨਕ ਦੀ ਇਹ ਸ਼ਰਤ ਕਦੇ ਪੂਰੀ ਕਰ ਪਾਵਾਂਗੇ ਅਸੀਂ ?
ਦੁਨਿਆਵੀ ਸਕੂਲ ਵਿਚ ਕਈ ਵਿਸ਼ੇ ਅਜਿਹੇ ਹੁੰਦੇ ਨੇ ਜਿਨ੍ਹਾਂ ਵਿਚ ਸਿਰਫ ਥਿਊਰੀ ਹੁੰਦੀ ਹੈ ਅਤੇ ਕਈਆਂ ਵਿਚ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਵੀ ਹੁੰਦਾ। ਸਮਾਜਿਕ ਸਿਖਿਆ, ਭਾਸ਼ਾ ਆਦਿ ਦੇ ਵਿਸ਼ੇ ਸੌ ਫ਼ੀਸਦੀ ਥਿਊਰੀ ਦੀ ਵਿਸ਼ੇ ਹਨ। ਸਾਇੰਸ ਵਰਗੇ ਸਬਜੈਕਟ ਵਿਚ 25-50 ਫੀਸਦੀ ਪ੍ਰੈਕਟੀਕਲ ਹੁੰਦਾ, ਬਾਕੀ ਥਿਊਰੀ। ਸਰੀਰਕ ਸਿਖਿਆ ਦਾ ਸਬਜੈਕਟ 75% ਪ੍ਰੈਕਟੀਕਲ ਹੁੰਦਾ ਬਾਕੀ ਥਿਊਰੀ।

ਰੱਬੀ ਹੁਕਮੁ ਦੇ ਉਲਟ ਨੇ ਸਾਡੀਆਂ ਰਿਸ਼ਤਿਆਂ ਤੋਂ ਇੱਛਾਵਾਂ ।
ਸੌ ਹੱਥ ਰੱਸਾ, ਸਿਰੇ ਤੇ ਗੰਢ।
ਗੁਰਬਾਣੀ ਵਿਚ ਬਾਬੇ ਨਾਨਕ ਨੇ ਵੀ ਅਜਿਹਾ ਇਕ ਸਿਰਾ ਸਾਡੇ ਹੱਥ ਫੜਾਇਆ ਹੈ ਜਿਸਨੂੰ ਫੜਕੇ ਅਸੀਂ ਗੁਰਬਾਣੀ ਦੇ ਸਾਰੇ ਐਸੇ ਨੁਕਤੇ ਸਮਝ ਸਕਦੇ ਹਾਂ ਜੋ ਪਹਿਲਾਂ ਕਦੇ ਸਮਝ ਨਹੀਂ ਆਏ। ਇਹ ਸਿਰਾ ਫੜੇ ਵਗੈਰ ਜਦੋਂ ਅਸੀਂ ਗੁਰਬਾਣੀ ਸਮਝਣ ਦਾ ਯਤਨ ਕਰਦੇ ਹਾਂ ਤਾਂ ਗੁਰਬਾਣੀ ਗੁੰਝਲਦਾਰ ਲਗਦੀ ਹੈ ਜਦੋਂ ਕਿ ਗੁਰਬਾਣੀ ਤਾਂ ਗੁਰੂਆਂ ਨੇ ਰਚੀ ਹੀ ਸਾਡੀਆਂ ਦਿਮਾਗੀ ਗੰਢਾਂ ਖੋਲਣ ਨੂੰ ਹੈ।

ਸਾਡੀਆਂ ਇੱਛਾਵਾਂ ਤੇ ਸਚਿਆਰਤਾ ਦਾ ਟੀਚਾ
ਭਾਵ: ਇੱਕ ਭੌਰੇ ਵਾਂਗ, ਮੈਂ ਇੱਕ ਦੁਨਿਆਵੀ ਪਦਾਰਥ ਤੋਂ ਦੂਜੇ ਪਦਾਰਥ ਨੂੰ ਭੋਗਣ ਦੀ ਦੌੜ ਵਿੱਚ ਆਪਣੀ ਜ਼ਿੰਦਗੀ ਖ਼ਾਕ ਕਰ ਲਈ ਹੈ। ਦੁਨੀਆਦਾਰੀ ਵਿੱਚ ਵੱਡਾ ਬਣਨ ਦੇ ਮੋਹ ਨੇ ਮੈਨੂੰ ਇੰਨਾ ਜਕੜ ਲਿਆ ਹੈ ਕਿ ਪਦਾਰਥਾਂ ਦਾ ਚਸਕਾ ਮੇਰੇ ਗਲ੍ਹ ਵਿੱਚ ਪਏ ਸੰਗਲ ਵਾਂਗ ਹੈ, ਜਿਸ ਦੇ ਮੁਤਾਬਿਕ ਮੈਂ ਬੇਹੋਸ਼ (ਬੇਸੁੱਧ )ਹੋ ਕੇ ਚੱਲ ਰਿਹਾ ਹਾਂ।

ਜਿਨੀ ਪਛਾਤਾ ਹੁਕਮੁ ਤਿਨ ਕਦੇ ਨ ਰੋਵਣਾ।
ਜੇ ਇਨਸਾਨ ਮਨ ਦੀ ਸ਼ਾਂਤੀ ਚਾਹੁੰਦਾ ਹੈ, ਚੜ੍ਹਦੀਕਲਾ ਚਾਹੁੰਦਾ ਹੈ, ਮਨ ਦਾ ਟਿਕਾਅ ਭਾਲਦਾ ਹੈ; ਜੇ ਇਨਸਾਨ ਚਾਹੁੰਦਾ ਹੈ ਕਿ ਮਾਨਸਿਕ ਦੁੱਖ, ਖਿਝ, ਦੁਵਿਧਾ ਅਤੇ ਕਲੇਸ਼ ਤੋਂ ਖਹਿੜਾ ਛੁਟਿਆ ਰਹੇ; ਮਾੜੇ ਹਾਲਾਤਾਂ ਵਿਚ ਵੀ ਰੱਬ ਨਾਲ ਸ਼ਿਕਾਇਤ ਨਾ ਹੋਵੇ, ਹਰ ਵੇਲੇ ਸ਼ੁਕਰਾਨੇ ਦੇ ਭਾਵ ਨਾਲ ਮਨ ਲਬਾਲਬ ਰਹੇ ਤਾਂ ਇਨਸਾਨ ਦੇ ਮਨ ਨੂੰ ਇਸ ਮੁਕਾਮ ਤੱਕ, ਬਾਬੇ ਨਾਨਕ ਦਾ ਦਸਿਆ ਰਾਹ ਹੀ ਪਹੁੰਚਾ ਸਕਦਾ ਹੈ।

ਅਸੀਂ ਵਿਸਮਾਦ ਵਿਚ ਕਿਉਂ ਨਹੀਂ ?
ਗੁਰਬਾਣੀ ਵਿਚ ਇਕ ਬੜਾ ਹੀ ਖੂਬਸੂਰਤ ਸ਼ਬਦ ਮਿਲਦਾ ਹੈ – ਵਿਸਮਾਦ, ਜੋ ਸਾਡੀ ਬੋਲ ਚਾਲ ਦੀ ਭਾਸ਼ਾ ਵਿਚੋਂ ਸ਼ਾਇਦ ਸਦੀਆਂ ਤੋਂ ਗਾਇਬ ਹੈ। ਵਿਸਮਾਦ ਮਨ ਦੀ ਉਸ ਅਵਸਥਾ ਦਾ ਨਾਮ ਹੈ ਜਦੋਂ ਅਕਾਲ ਪੁਰਖ ਦੀ ਖੇਡ, ਉਸ ਦੀ ਮਹਾਨਤਾ, ਉਸ ਦੇ ਅੰਤਹੀਣ ਵਿਸਤਾਰ, ਉਸਦੇ ਵਰਤਦੇ ਹੁਕਮ ਨੂੰ ਦੇਖ ਆਪਣਾ ਮਨ, ਉਸ ਸਿਰਜਣਹਾਰ ਪ੍ਰਤੀ ਸਤਿਕਾਰ, ਅਚੰਬੇ ਅਤੇ ਖੇੜੇ ਨਾਲ ਸਰਾਬੋਰ ਹੋ ਜਾਵੇ।

ਕੀ ਹੈ ਕਰਣ ? ਕੀ ਹੈ ਕਾਰਣ ? ਕਿਥੇ ਨੇ ਸਿੱਖ ?
ਸੁਣ ਕੇ ਅਣਸੁਣਿਆ ਕਰਨ ਦੀ ਇਸ ਤੋਂ ਵੱਡੀ ਮਿਸਾਲ ਕੋਈ ਹੋਰ ਨਹੀਂ ਹੋ ਸਕਦੀ ਕਿ ਗੁਰਬਾਣੀ ਦੇ ਕਈ ਸਬਦਿ ਐਸੇ ਨੇ ਜੋ ਬਚਪਨ ਤੋਂ ਅਸੀਂ ਸੁਣਦੇ ਆ ਰਹੇ ਹਾਂ ਪਰ ਜਿੰਦਗੀ ਭਰ ਉਹੀ ਸਭ ਕਰਦੇ ਰਹੇ ਜੋ ਉਹਨਾਂ ਸ਼ਬਦਾਂ ਵਿਚ ਖਾਰਜ ਕਰ ਦਿਤਾ ਗਿਆ ਹੈ। ਇਸ ਲੇਖ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਵਲੋਂ ਪੰਨਾ 855 ਉਪਰ ਦਰਜ ਖੂਬਸੂਰਤ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਤੋਂ ਜਦੋਂ ਇਹ ਸ਼ਬਦ ਸੁਣੀਏ ਤਾਂ ਇਹ ਕੰਨਾਂ ਤੋਂ ਅੱਗੇ ਵੱਧ ਕੇ ਹਿਰਦੇ ਦੀਆਂ ਬਰੂਹਾਂ ਤੋਂ ਪਾਰ ਹੋ ਜਾਵੇ।

ਰਾਮੁ ਰਾਮੁ ਨਹੀਂ ਤਾਂ ਵਾਹਿਗੁਰੂ ਵਾਹਿਗੁਰੂ ?
ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥

ਕੀ ਹੈ ਸਿੱਖ ਦਾ ਟੀਚਾ? ਪੀਰੀ ਜਾਂ ਮੀਰੀ
ਹਮੇਸ਼ਾ ਕੁਝ ਸੱਜਣਾ ਅੰਦਰ, ਇਕ ਖਿੱਚ ਰਹੀ ਹੈ ਨਾਨਕ ਦੇ ਦੱਸੇ ਸੁਨੇਹੇ ਨੂੰ ਇੰਨ੍ਹ-ਬਿੰਨ੍ਹ ਸਮਝਣ ਦੀ, ਬਾਬੇ ਨਾਨਕ ਦੇ ਦੱਸੇ ਰਾਹ ਉਤੇ ਚਲਣ ਦੀ, ਆਪਣੇ ਗੁਰਮਤਿ ਵਾਲੇ ਵਿਰਸੇ ਨੂੰ ਸਾਂਭਣ ਦੀ ਜਾਂ ਸਿੱਖੀ ਦੀ ਨਿਰੋਲਤਾ ਨੂੰ ਢਾਹ ਲਾਉਣ ਵਾਲਿਆਂ ਸ਼ਕਤੀਆਂ ਨਾਲ ਨਜਿੱਠਣ ਦੀ। ਸਿੱਖ ਅਤੇ ਸਿੱਖੀ ਦੇ ਅਜੋਕੇ ਹਾਲਾਤਾਂ ਨੂੰ ਲੈ ਕੇ ਉਨ੍ਹਾਂ ਦਾ ਦਰਦ ਉਨ੍ਹਾਂ ਨੂੰ ਕੋਈ ਨਾ ਕੋਈ ਹੰਭਲਾ ਮਾਰਨ ਲਈ ਮਜਬੂਰ ਕਰ ਦਿੰਦਾ ਹੈ। ਪਿੱਛੇ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਕੋਸ਼ਿਸ਼ਾਂ ਦੀ ਕਦੇ ਵੀ ਕਮੀ ਨਹੀਂ ਰਹੀ।

ਜਦੋਂ ਮੈਂ ਦੇਵਤੇ ਲੱਭਣ ਤੁਰਿਆ
ਪੰਜਾਬ ਵਿਚ ਅਤੇ ਇੱਕ ਸਿੱਖ ਪਰਿਵਾਰ ਵਿਚ ਪੈਦਾ ਹੋਣ ਕਾਰਨ ਇੱਕ ਗੱਲ ਦਿਮਾਗ ਵਿਚ ਬਚਪਨ ਤੋਂ ਬੈਠੀ ਹੋਈ ਸੀ ਕਿ ਸਿੱਖ ਅਤੇ ਸਿੱਖੀ ਸਿਧਾਂਤ, ਹਿੰਦੂ ਮਿਥਹਾਸ ਦੇ ਦੇਵੀ ਦੇਵਤਿਆਂ ਅਤੇ ਇਨ੍ਹਾਂ ਦੀਆਂ ਕਾਲਪਨਿਕ ਕਹਾਣੀਆਂ ਵਿਚ ਯਕੀਨ ਨਹੀਂ ਕਰਦਾ। ਪਰ ਜ਼ਿਆਦਾਤਰ ਸਿੱਖਾਂ ਵਾਂਗ ਮੇਰੀ ਸਿੱਖੀ ਵੀ 34 ਕੁ ਸਾਲ ਦੀ ਉਮਰ ਤੱਕ ‘ਸੁਣੀ ਸੁਣਾਈ’ ਸਿੱਖੀ ਹੀ ਸੀ। ਇਸ ਤੋਂ ਪਹਿਲਾਂ ਕਦੇ ਵੀ ਇਹ ਜਜ਼ਬਾ ਨਹੀਂ ਸੀ ਜਾਗਿਆ ਕਿ ਖੁਦ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਿਆ ਜਾਵੇ।

ਕਿਉਂ ਨਹੀਂ ਜਵਾਨੀ ਆਉਂਦੀ ਗੁਰਬਾਣੀ ਵੱਲ ?
ਕਿਸੇ ਵੀ ਕ੍ਰਾਂਤੀ, ਅੰਦੋਲਨ ਜਾਂ ਲਹਿਰ ਨੂੰ ਰਵਾਨਗੀ ਦੇਣ ਲਈ, ਅਗਲੀਆਂ ਨਸਲਾਂ ਤੱਕ ਪਹੁੰਚਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਲਹਿਰ ਦੀ ਵਾਰਿਸ ਜਵਾਨੀ ਦੀਆਂ ਰਗਾਂ ਵਿੱਚ ਉਸ ਲਹਿਰ ਪ੍ਰਤੀ ਚਾਅ ਹੋਵੇ, ਇਕ ਜੋਸ਼ ਹੋਵੇ ਉਸਨੂੰ ਅੱਗੇ ਵਧਾਉਣ ਦਾ। ਸਿੱਖਾਂ ਕੋਲ 1469 ਤੋਂ ਲੈ ਕੇ ਹੁਣ ਤੱਕ ਇੱਕੋ ਸਰਮਾਇਆ ਹੈ ਜੋ ਸਾਨੂੰ ਹੋਰਾਂ ਨਾਲੋਂ ਵੱਖਰਾ ਕਰਦਾ ਹੋਇਆ ਸਭ ਨਾਲ ਇੱਕ ਹੋਣ ਦੀ ਜਾਂਚ ਸਿਖਾਉਂਦਾ ਹੈ ਤੇ ਉਹ ਹੈ ਗੁਰਬਾਣੀ, ਜੋ ਸਿਰਫ਼ ਅਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਕਿਸ ਵੇਲੇ ਬੋਲਦੈ ਬਾਬੀਹਾ ?
ਜੇ ਗੁਰਬਾਣੀ ਸਮਝਣ ਲਈ ਪੜੀ ਜਾਵੇ ਤਾਂ ਇਕ ਇਕ ਸਬਦਿ ਵਿਚ ਬੇਸ਼ਕੀਮਤੀ ਨੁਕਤੇ ਭਰੇ ਪਏ ਨੇ। ਪਰ ਸਿੱਖੀ ਸਿਧਾਂਤਾਂ ਦੇ ਉਲਟ ਵਿਆਖਿਆਵਾਂ ਨੇ ਇਸ ਖਜਾਨੇ ਨੂੰ ਸਾਡੇ ਨੇੜੇ ਹੁੰਦਿਆਂ ਵੀ ਦੂਰ ਕਰ ਦਿਤਾ। ਅੱਜ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਰਚੇ ਇਕ ਬੇਸ਼ਕੀਮਤੀ ਸਬਿਦ ਦੀ ਨਾ ਸਿਰਫ ਵਿਆਖਿਆ ਕਰਾਂਗੇ ਬਲਕਿ ਅੰਤ ਵਿਚ ਇਹ ਵੀ ਨੋਟ ਕਰਾਂਗੇ ਕਿ ਸਾਨੂੰ ਇਸ ਸਬਦਿ ਵਿਚੋਂ ਕਿਹੜੇ ਕਿਹੜੇ ਨੁਕਤੇ ਸਿੱਖਣ ਨੂੰ ਮਿਲੇ।

ਸੁਖੁ ਤੇਰਾ ਦਿਤਾ ਲਹੀਐ ॥
ਗੁਰੂ ਗ੍ਰੰਥ ਸਾਹਿਬ ਵਿਚ ਹਜ਼ਾਰਾਂ ਹੀ ਸ਼ਬਦ ਹਨ ਜਿਨ੍ਹਾਂ ਵਿਚ ਸਾਡੇ ਲਈ ਬੇਅੰਤ ਬਹੁਮੁੱਲੇ ਸੰਦੇਸ਼ ਪਰੋ ਕੇ ਰੱਖੇ ਹੋਏ ਹਨ। ਪਰ ਕਿਉਂਕਿ ਆਮ ਸਿੱਖ ਖੁਦ ਆਦਿ ਗ੍ਰੰਥ ਨੂੰ ਨਹੀਂ ਪੜ੍ਹਦੇ ਅਤੇ ਸਿਰਫ ਕੀਰਤਨੀਆਂ ਨੇ ਜੋ 20-25 ਸ਼ਬਦ ਗਾ-ਗਾ ਕੇ ਮਸ਼ਹੂਰ ਕਰ ਦਿੱਤੇ, ਬਸ ਅਸੀਂ ਉਨ੍ਹਾਂ ਤੋਂ ਹੀ ਜਾਣੂ ਹਾਂ। ਇਹ ਸ਼ਬਦ ਸਾਡੀ ਜ਼ੁਬਾਨ ਉੱਤੇ ਤਾਂ ਚੜ੍ਹ ਗਏ ਹਨ ਪਰ ਦਿਮਾਗ ਵਿਚ ਸਹੀ ਤਰ੍ਹਾਂ ਨਹੀਂ ਬੈਠੇ। ਕਿਉਂਕਿ ਅਸੀਂ ਇਨ੍ਹਾਂ ਸ਼ਬਦਾਂ ਦੇ ਸ਼ਬਦੀ ਅਰਥ ਕਰ ਲਏ ਹਨ ਅਤੇ ਗ਼ਲਤ ਸੰਦੇਸ਼ ਆਪਣੇ ਮਨ ਵਿਚ ਘਰ ਕਰ ਲਏ ਹਨ।

ਨਿਰਧਨ ਸਰਧਨ ਦੋਨੋਂ ਭਾਈ
ਇਸ ਲੇਖ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪੰਨਾ ਨੰਬਰ
1159 ਉਪਰ ਦਰਜ, ਭਗਤ ਕਬੀਰ ਜੀ ਦੇ ਇਕ ਐਸੇ ਸਬਦਿ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਸਾਨੂੰ ਸਿੱਖੀ ਦੇ ਇਕ ਬਹੁਤ ਹੀ ਅਹਿਮ ਨੁਕਤੇ ਬਾਰੇ ਚਾਨਣ ਪਾਉਂਦਾ ਹੈ। ਮੈਂ ਨਾ ਸਿਰਫ ਇਸ ਸਬਦਿ ਦੇ ਅਰਥ ਕਰਨ ਦੀ ਕੋਸ਼ਿਸ਼ ਕੀਤੀ ਹੈ ਸਗੋਂ ਪੁਰਾਣੇ ਅਰਥਾਂ ਉਪਰ ਵੀ ਝਾਤ ਮਾਰ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਉਹ ਸੰਧਰਭ ਤੋਂ ਬਾਹਰ ਤਾਂ ਨਹੀਂ ਜਾਂ ਸਿੱਖੀ ਸਿਧਾਂਤਾਂ ਦੇ ਉਲਟ ਤਾਂ ਨਹੀਂ।

ਮਾੜੇ ਪ੍ਰਚਾਰਕ ਅਤੇ ਡਿਸਕਵਰੀ ਚੈਨਲ
ਸਿੱਖਾਂ ਦੀ ਆਬਾਦੀ ਅੱਜ ਲਗਭਗ 2.5 ਕਰੋੜ ਦੇ ਨੇੜੇ ਤੇੜੇ ਹੈ ਅਤੇ ਇਨ੍ਹਾਂ ਦੀ ਵਸੋਂ ਦੁਨੀਆਂ ਦੇ ਲਗਭਗ ਹਰ ਦੇਸ਼ ਵਿਚਹੈ। ਇਨ੍ਹਾਂ ਵਿਚੋਂ ਵੱਡਾ ਹਿੱਸਾ ਅਜਿਹਾ ਹੈ ਜੋ ਸਿੱਖ ਪਰਿਵਾਰ ਵਿਚ ਜੰਮਿਆ ਹੋਣ ਕਾਰਨ ਸਿੱਖ ਹੈ। ਉਸ ਦੀ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਕਿ ਅਸਲ ਵਿਚ ਸਿੱਖ ਕੌਣ ਹੁੰਦੇ ਹਨ, ਗੁਰੂ ਨਾਨਕ ਦੇ ਚਲਾਏ ਇਸ ਨਿਆਰੇ ਪੰਥ ਵਿਚ ‘ਨਿਆਰਾ’ ਹੈ ਕੀ, ਜਾਤੀ ਰੂਪ ਵਿਚ ਮੈਨੂੰ ਇਸ ਦਾ ਕੀ ਫ਼ਾਇਦਾ ਹੋ ਸਕਦਾ ਹੈ? ਜਦੋਂ ਪਹਿਲਾਂ ਹੀ ਇੰਨੇ ਧਰਮ ਮੌਜੂਦ ਸਨ ਤਾਂ ਬਾਬੇ ਨਾਨਕ ਨੇ ਬਗ਼ਾਵਤ ਕਿਉਂ ਕੀਤੀ ਅਤੇ ਕਿਉਂ ਬਣਾਇਆ ਇੱਕ ਨਵਾਂ ਪੰਧ?
